ਗਰਜਨ ਜਿਹੜੀਆਂ ਬਦਲੀਆਂ
ਅਕਸਰ ਵਰ੍ਹਦੀਆਂ ਨਹੀਂ,
ਜਿਹਦੇ ਹੋਣ ਮਲਾਹ ਅਣਜਾਣ
ਬੇੜੀਆਂ ਤਰਦੀਆਂ ਨਹੀਂ…
ਐਬ, ਮੁਹੱਬਤ, ਆਦਤ,
ਸੋਖੀ ਛੁੱਟਦੀ ਨਹੀਂ,
ਮਰ ਜਾਂਦੇ ਨੇਂ ਆਸ਼ਕ,
ਮੁਹੱਬਤਾਂ ਮਰਦੀਆਂ ਨਹੀਂ…
ਬੰਦੇ ਦੇ ਵਸ ਰਹੀ ਨਾਂ,
ਸਬਰ, ਸੰਤੋਖ, ਸਿਆਣਪ ਜੀ,
ਤੇ ਰੁੱਖਾਂ ਤੇ ਲੱਗੇ ਫੁੱਲ,
ਹਵਾਵਾਂ ਜਰਦੀਆਂ ਨਹੀਂ…
ਗੁਰਪ੍ਰੀਤ ਜ਼ੁਬਾਨਾਂ ਵਾਲੇ,
ਸੁਣੇ ਸੀ ਬੜੇ ਕਹਾਣੀਆਂ ਚ,
ਹੁਣ ਪਹਿਲਾਂ ਵਾਲਾ ਕੰਮ,
ਦੁਆਵਾਂ ਕਰਦਿਆਂ ਨਹੀਂ…

