ਨਿਊ ਆਜਾਦ ਨੌਜਵਾਨ ਵੈਲਫੇਅਰ ਐਂਡ ਸਪੋਰਟਸ ਕਲੱਬ ਰਜਿ ਵੱਲੋਂ ਬਹੁਤ ਵੱਡੇ ਪੱਧਰ ਤੇ ਹਰੀਦਾਸ ਕਲੋਨੀ ਨਾਭਾ ਵਿਖੇ ਪ੍ਰਧਾਨ ਬਲਕਾਰ ਸਿੰਘ ਦੀ ਅਗਵਾਈ ਦੇ ਵਿੱਚ ਪਹਿਲਾ ਨਾਟਕ ਮੇਲਾ ਮਿਤੀ 6 ਅਪ੍ਰੈਲ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਨਾਟਕ ਦੇ ਨਾਲ ਨਾਲ ਕਵਿਸਰੀ ਵਾਰਾ ਲੋਕ ਗੀਤ ਪੇਂਟਿੰਗ ਚਿੱਤਰਕਾਰੀ ਕਵਿਤਾ ਸੁੰਦਰ ਲਿਖਾਈ ਧਾਰਮਿਕ ਸਬਦ ਹੋਣ ਜਾ ਰਹੇ ਹਨ।ਇਸ ਪ੍ਰੋਗਰਾਮ ਵਿੱਚ ਵੱਖ ਵੱਖ ਅਕੈਡਮੀਆ ਅਤੇ ਵੱਖ ਵੱਖ ਪਿੰਡਾਂ ਦੇ ਵਿਦਿਆਰਥੀ ਭਾਗ ਲੈ ਰਹੇ ਹਨ ਜਿਹੜੇ ਵਿਦਿਆਰਥੀ ਜੈਤੂ ਰਹਿਣ ਗੇ ਉਨ੍ਹਾਂ ਵਿਦਿਆਰਥੀਆਂ ਨੂੰ ਮੈਡਲ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਵੇਗਾ ਜੀ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਡਾ ਭੀਮ ਇੰਦਰ ਸਿੰਘ ਵਰਲਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਅਤੇ ਆਮ ਆਦਮੀ ਪਾਰਟੀ ਜਸਵੀਰ ਸਿੰਘ ਜੱਸੀ ਸੋਹੀਆ ਵਾਲਾ ਜਿਲਾ ਯੋਜਨਾ ਬੋਰਡ ਚੇਅਰਮੈਨ ਪਹੁੰਚ ਰਹੇ ਹਨ। ਜਿਹੜੇ ਕਿ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਨ ਗੇ।ਇਸ ਦੇ ਨਾਲ ਹੀ ਸੀ੍ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਰਜਿ ਪ੍ਰਧਾਨ ਸੰਦੀਪ ਕੋਟੀ ਦੀ ਪੂਰੀ ਟੀਮ ਵੀ ਆਪਣੀ ਹਾਜ਼ਰੀ ਲਗਵਾਏ ਗੀ। ਇਸ ਮੌਕੇ ਬਲਕਾਰ ਸਿੰਘ ਰੈਸਲ ਪ੍ਰਧਾਨ ਨੇ ਦੱਸਿਆ ਕਿ ਸਾਡਾ ਪ੍ਰੋਗਰਾਮ ਕਰਵਾਉਣ ਦਾ ਮਕਸਦ ਇਹ ਹੈ ਕਿ ਸਾਡੇ ਪੰਜਾਬੀ ਸੱਭਿਆਚਾਰ ਵਿਰਸੇ ਨਾਲ ਜੁੜੇ ਰਹੀਏ ਅਤੇ ਇਸ ਤਰ੍ਹਾਂ ਦੇ ਉਪਰਾਲੇ ਸਾਨੂੰ ਕਲੱਬ ਅਤੇ ਗਾ੍ਰਮ ਪੰਚਾਇਤ ਨਾਲ ਮਿਲ ਕੇ ਕਰਨੇ ਚਾਹੀਦੇ ਹਨ ਤਾ ਜੋ ਕਿ ਸਾਮਾਜ ਵਿਚ ਜਾਗਰੂਕਤਾ ਪੈਦਾ ਹੋ ਸਕੇ।ਇਸ ਪ੍ਰੋਗਰਾਮ ਵਿੱਚ ਪੰਜ ਸੋ ਦੇ ਤਕਰੀਬਨ ਵਿਦਿਆਰਥੀ ਪਹੁੰਚ ਰਹੇ ਹਨ।ਇਸ ਮੋਕੇ ਸਾਡੇ ਨਾਲ ਸਾਮਾਜ ਸੇਵਿਕ ਜਸਵਿੰਦਰ ਕੌਰ ਭੁੱਲਰ,ਵਕੀਲ ਸਾਹਿਬ ਮਨਪ੍ਰੀਤ ਕੌਰ, ਸਤਨਾਮ ਸਿੰਘ, ਨੀਟੂ ਸ਼ਰਮਾ ਜੱਸੋਮਜਾਰਾ, ਦਿਲਜੀਤ ਸਿੰਘ ਵਿਰਕ, ਸੰਦੀਪ ਕੋਟੀ ਦੀਪੂ ਹਾਜ਼ਰੀ ਲਗਵਾਉਣ ਲਈ ਸ਼ਾਮਲ ਹੋਣ ਗੇ।
ਨਿਊ ਆਜਾਦ ਨੌਜਵਾਨ ਵੈਲਫੇਅਰ ਐਂਡ ਸਪੋਰਟਸ ਕਲੱਬ ਰਜਿ ਵੱਲੋਂ ਪਹਿਲਾਂ ਨਾਟਕ ਮੇਲਾ ਨਾਭਾ ਵਿਖੇ ਕਰਵਾਇਆ ਜਾ ਰਿਹਾ

