ਗਹਿਰੀ ਦੇਵੀ ਨਗਰ ਸਕੂਲ ਨੇ ਐਨ. ਐਮ. ਐਮ. ਐਸ. ਸਕਾਲਰਸ਼ਿਪ ਪ੍ਰੀਖਿਆ ਵਿੱਚ ਰਿਕਾਰਡ ਤੋੜਿਆ ।
ਕੇਂਦਰ ਸਰਕਾਰ ਅਤੇ ਸਿੱਖਿਆ ਵਿਭਾਗ ਹਰ ਸਾਲ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਕੇ ਉਹਨਾਂ ਦੇ ਭਵਿੱਖ ਨੂੰ ਸ਼ਾਨਦਾਰ ਬਣਾਉਣ ਦੀ ਕੋਸ਼ਿਸ਼ ਕਰਦੀ ਹੈ। ਇਹਨਾਂ ਸਹੂਲਤਾਂ ਵਿੱਚ ਕਈ ਤਰ੍ਹਾਂ ਦੇ ਵਜ਼ੀਫੇ ਵਿਦਿਆਰਥੀਆਂ ਨੂੰ ਪ੍ਰਦਾਨ ਕਰਦੀ ਹੈ ਤਾਂ ਕਿ ਵਿਦਿਆਰਥੀ ਆਪਣੀ ਅਗਲੇਰੀ ਪੜ੍ਹਾਈ ਨੂੰ ਵੀ ਜਾਰੀ ਰੱਖ ਸਕਣ ਇਸੇ ਹੀ ਤਰ੍ਹਾਂ ਹਰ ਸਾਲ ਸਿੱਖਿਆ ਵਿਭਾਗ ਐਨ. ਐਮ. ਐਮ. ਐਸ. ਸਕਾਲਰਸ਼ਿਪ ਦੀ ਪ੍ਰੀਖਿਆ ਵੀ ਕਰਵਾਉਂਦਾ ਹੈ। ਇਸ ਵਾਰ ਵੀ ਇਹ ਪ੍ਰੀਖਿਆ ਕਰਵਾਈ ਗਈ ਜਿਸ ਵਿੱਚ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਗਹਿਰੀ ਦੇਵੀ ਨਗਰ ਜਿਲਾ ਬਠਿੰਡਾ ਦੇ ਵਿਦਿਆਰਥੀਆਂ ਨੇ ਵੱਧ ਚੜ ਕੇ ਭਾਗ ਲਿਆ ਅਤੇ ਸੈਸ਼ਨ 2024-25 ਦੌਰਾਨ 8 ਵਿਦਿਆਰਥੀਆਂ ਨੇ ਇਸ ਵਾਰ ਇਹ ਪ੍ਰੀਖਿਆ ਪਾਸ ਕੀਤੀ। ਜਿਹੜਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗਹਿਰੀ ਦੇਵੀ ਨਗਰ ਦਾ ਆਪਣਾ ਹੀ ਰਿਕਾਰਡ ਹੈ। ਅੱਜ ਇੱਕ ਸਾਦੇ ਪ੍ਰੋਗਰਾਮ ਵਿੱਚ ਗ੍ਰਾਮ ਪੰਚਾਇਤ ਕਮੇਟੀਆਂ ਦੇ ਮੈਂਬਰ ਸਾਹਿਬਾਨ, ਸਕੂਲ ਪ੍ਰਿੰਸੀਪਲ ਅਤੇ ਅਧਿਆਪਕਾਂ ਨੇ ਇਹਨਾਂ ਵਿਦਿਆਰਥੀਆਂ ਨੂੰ ਮੈਡਲ ਪਹਿਨਾ ਕੇ ਸਨਮਾਨਿਤ ਕੀਤਾ। ਇਸ ਸਮੇਂ ਵਿਦਿਆਰਥੀਆਂ ਨੂੰ ਪਿੰਡ ਦੇ ਸਰਪੰਚ ਸਰਦਾਰ ਬਲਜੀਤ ਸਿੰਘ ਨੇ ਹੋਰ ਪ੍ਰੀਖਿਆਵਾਂ ਵਿੱਚ ਵੀ ਮਿਹਨਤ ਕਰਕੇ ਪਾਸ ਕਰਨ ਲਈ ਦੀ ਪ੍ਰੇਰਤ ਕੀਤਾ। ਇਸ ਸਮੇਂ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਲਵਲੀਨ ਕੌਰ ਨੇ ਖੁਸ਼ੀ ਜਾਹਿਰ ਕਰਦਿਆਂ ਦੱਸਿਆ ਕਿ ਇਹ ਪ੍ਰੀਖਿਆ ਰਾਸ਼ਟਰੀ ਪੱਧਰ ਦੀ ਪ੍ਰੀਖਿਆ ਹੁੰਦੀ ਹੈ ਉਹਨਾਂ ਦੱਸਿਆ ਕਿ ਇਹ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ 12000 ਰੁਪਏ ਸਲਾਨਾ ਵਜ਼ੀਫਾ ਮਿਲਦਾ ਹੈ। ਜਿਹੜੇ ਬਾਰਵੀਂ ਕਲਾਸ ਤੱਕ ਦੀ ਪੜ੍ਹਾਈ ਜਾਰੀ ਰੱਖਣ ਵਾਲੇ ਵਿਦਿਆਰਥੀਆਂ ਨੂੰ ਮਿਲਦੇ ਹਨ। ਉਹਨਾਂ ਅੱਗੇ ਦੱਸਿਆ ਕਿ ਸਾਡੇ ਸਕੂਲ ਦੇ ਮਿਹਨਤੀ ਅਧਿਆਪਕਾਂ ਸ਼੍ਰੀਮਤੀ ਪਰਵਿੰਦਰ ਕੌਰ,ਮੈਡਮ ਰਣਦੀਪ ਕੌਰ, ਮੋਨਿਕਾ ਤਾਇਲ, ਤੁਲਕਾ ਰੰਗ ਬੁਲਾ,ਅਮਨਦੀਪ ਕੌਰ ਮੋਨਿਕਾ ਰਾਣੀ ਅਤੇ ਤਨੂ ਮੈਡਮ ਆਦੀ ਨੇ ਬਹੁਤ ਹੀ ਮਿਹਨਤ ਨਾਲ ਵਿਦਿਆਰਥੀਆਂ ਨੂੰ ਇਸ ਪ੍ਰੀਖਿਆ ਦੀ ਤਿਆਰੀ ਕਰਵਾਈ ਜਿਹੜੀ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਿਹਨਤ ਰੰਗ ਲਿਆਈ ਹੈ। ਇਸ ਸਮੇਂ ਸਕੂਲ ਅਧਿਆਪਕ ਸ੍ਰੀ ਮੋਤੀ ਰਾਮ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗਹਿਰੀ ਦੇਵੀ ਨਗਰ ਬਠਿੰਡਾ ਹਰ ਖੇਤਰ ਵਿੱਚ ਤਰੱਕੀ ਦੇ ਰਾਹ ਤੇ ਹੈ ਕਿਉਂਕਿ ਵਿਦਿਆਰਥੀ ਹਰ ਖੇਤਰ ਵਿੱਚ ਵੱਧ ਚੜ ਕੇ ਭਾਗ ਲੈ ਰਹੇ ਹਨ ਤੇ ਸਕੂਲ ਦਾ ਨਾਮ ਚਮਕਾ ਰਹੇ ਹਨ। ਇਸ ਸਮੇਂ ਗ੍ਰਾਮ ਪੰਚਾਇਤ ਮੈਂਬਰਾਂ ਤੋਂ ਇਲਾਵਾ ਮੋਹਤਵਰ ਵਿਅਕਤੀ, ਮਾਪੇ ਅਤੇ ਸਕੂਲ ਦਾ ਸਮੂਹ ਸਟਾਫ ਵੀ ਹਾਜ਼ਰ ਸੀ।
ਗਹਿਰੀ ਦੇਵੀ ਨਗਰ ਸਕੂਲ ਨੇ ਐਨ. ਐਮ. ਐਮ. ਐਸ. ਸਕਾਲਰਸ਼ਿਪ ਪ੍ਰੀਖਿਆ ਵਿੱਚ ਰਿਕਾਰਡ ਤੋੜਿਆ

