ਬਾਲ -ਗੀਤ
ਨਿੱਕੇ -ਨਿੱਕੇ ਬੱਚੇ
ਇਹ ਜੋ ਨਿੱਕੇ-ਨਿੱਕੇ ਬੱਚੇ
ਦੇਸ ਦਾ ਭਵਿੱਖ ਨੇ,
ਡੈਸਕਾਂ ਤੇ ਬੈਠ ਰਹੇ ਜੋ
ਉ-ਅ ਲਿਖ ਨੇ…….
ਸੋਹਣੇ -ਸੋਹਣੇ ਮੁੱਖਾਂ ਉੱਤੇ
ਲੋੜ੍ਹੇ ਦਾ ਸਬਾਬ ਏ,
ਫੁੱਲਾਂ ਵਿੱਚੋਂ ਫੁੱਲ ਜਿਵੇਂ
ਖਿੜਿਆ ਗੁਲਾਬ ਏ,
ਗਿਆਨੀ-ਵਿਗਿਆਨੀ
ਕਿਸੇ ਲਿਖਣਾ ਕਬਿੱਤ ਏ……
ਦੇਸ ਕਰੂ ਮਾਣ ਜਦੋਂ
ਮੰਜਿਲਾਂ ਨੂੰ ਪਾਉਂਗੇ,
ਹਿੰਮਤਾਂ ਦੇ ਨਾਲ ਸਾਰੀ
ਦੁਨੀਆਂ ਨੂੰ ਗਾਹੋਂਗੇ,
ਇਤਿਹਾਸਕਾਰ ਬਣੂੰ
ਕੋਈ ਐਡਿਮ ਸਮਿੱਥ ਏ……
ਗੁਰੂਆਂ ਦੇ ਆਖੇ ਲੱਗ
ਜੋ ਕਰਦੇ ਪੜ੍ਹਾਈ ਨੇ,
ਮਿੱਟੀ ਨੂੰ ਵੀ ਜਾਂਦੇ ਉਹ
ਸੋਨੇ ਚ ਮੜਾਈ ਨੇ,
ਸਮੇਂ ਨੂੰ ਵਿਚਾਰੋ ਭਾਵੇਂ
ਹੋਵੇ ਕੋਈ ਤਿੱਥ ਏ…..
ਸੋਹਣੇ ਬੈਗਾਂ ਵਿੱਚ
ਸੋਹਣੀਆਂ ਕਿਤਾਬਾਂ ਨੇ,
ਨਿੱਕੇ-ਨਿੱਕੇ ਹਾਸਿਆਂ ਦੇ
ਮੁੱਲ ਬੇ-ਹਿਸਾਬਾਂ ਨੇ,
‘ਪ੍ਰੀਤ ਬੀੜ ਕਿਸ਼ਨ’ ‘,
ਕੁੱਝ ਲਈਏ ਸਿੱਖ ਏ
ਗੁਰਪ੍ਰੀਤ ਸਿੰਘ ਬੀੜ ਕਿਸ਼ਨ
ਮੋਬ. 99884-66885

