ਰੱਬਾ ਤੇਰੀ ਕਰਾਮਾਤ ਹੈ
ਦਿਨ ਕਦੀ ਤੇ ਰਾਤ ਹੈ@2
ਰੱਬਾ ਤੇਰੀ ਕਰਾਮਾਤ ਹੈ @2
ਜੀਆ ਜੰਤ ਵਿਚ ਵਾਸ ਹੈ ਤੇਰਾ
ਧਰਤੀ ਤੇ ਆਕਾਸ਼ ਹੈ ਤੇਰਾ@2
ਤੇਰਾ ਹੌਸਲਾ ਤੇਰੀ ਆਸ ਹੈ
ਰੱਬਾ ਤੇਰੀ ਕਰਾਮਾਤ ਹੈ@2
ਧੁੱਪ ਵੀ ਤੇਰੀ ਛਾਂ ਵੀ ਤੇਰੀ
ਹਾਂ ਤੇਰੀ ਤੇ ਨਾਹ ਵੀ ਤੇਰੀ
ਨਾ ਕੋਈ ਤੇਰਾ ਆਮ ਖਾਸ ਹੈ
ਰੱਬਾ ਤੇਰੀ ਕਰਾਮਾਤ ਹੈ @2
ਆਪ ਬਣਾਵੇ ਆਪ ਮਿਟਾਵੇ
ਖੁਦ ਡੋਬੇ ਤੇ ਆਪ ਬਚਾਵੇ@2
ਨਾ ਕਰਦਾ ਜਾਤ ਪਾਤ ਹੈ
ਰੱਬਾ ਤੇਰੀ ਕਰਾਮਾਤ ਹੈ@2
ਤੇਰਾ ਅੰਤ ਕਿਸੇ ਨਾ ਪਾਇਆ
ਬਣ ਕੇ ਰਹਿਨਾ ਏ ਹਮਸਾਇਆ@2
ਮੇਰੀ ਤਾਂ ਦੱਸ ਕੀ ਔਕਾਤ ਹੈ
ਰੱਬਾ ਤੇਰੀ ਕਰਾਮਾਤ ਹੈ @2
ਨਿਮਾਣਾ

