ਮਾਨਸਾ 2 ਅਪ੍ਰੈਲ (ਦੀਦਾਰ ਮਾਨ ਭੈਣੀ ਬਾਘਾ) ਇਥੋਂ ਨਜ਼ਦੀਕ ਪਿੰਡ ਮੌਜੀਆ ਵਿਖੇ ਪੰਜਾਬੀ ਲੋਕ ਗਾਇਕ ਜਸਵਿੰਦਰ ਮੌਜੀਆ ਵੱਲੋਂ ਆਰਗੇਨਾਈਜ਼ ਬਾਬਾ ਨਰਾਇਣ ਦਾਸ ਯੁਵਕ ਭਲਾਈ ਕਲੱਬ , ਸਰਪੰਚ ਜਸਵਿੰਦਰ ਕੌਰ ਅਤੇ ਸਮੂਹ ਗ੍ਰਾਮ ਪੰਚਾਇਤ ਮੌਜੀਆ ਵੱਲੋਂ ਪਿੰਡ ਮੌਜੀਆ ਵਿਖੇ ਇੱਕ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਜਿਸ ਵਿੱਚ ਵੱਖ-ਵੱਖ ਪੰਜਾਬੀ ਲੋਕ ਗਾਇਕਾਂ ਜਸ ਝਿੰਜਰ, ਵੀਰਪਾਲ ਕੌਰ ਮੂਸਾ, ਸੁਰਪ੍ਰੀਤ ,ਜਸਵੀਰ ਚੌਹਾਨ ਜਸਮਨ ਕੌਰ, ਮਾਹੀ ਸਿੱਧੂ, ਦਿਲਬਰ ਟੀਨਾ, ਗੁਰਮੀਤ ਸ਼ਿੰਦਾ, ਰੂਪ ਜੈਲਦਾਰਨੀ, ਰੁਪਿੰਦਰ ਰਿੰਪੀ, ਜਸਵਿੰਦਰ ਮੌਜੀਆ ਮੈਡਮ ਗਗਨਜੋਤ, ਨਿਰਮਲ ਮੌਜੀਆ, ਮਰਹੂਮ ਪੰਜਾਬੀ ਲੋਕ ਗਾਇਕ ਧਰਮਪ੍ਰੀਤ ਦੇ ਭਾਣਜਾ ਅਤੇ ਭਤੀਜਾ ਅਤੇ ਮੇਘਾ ਮਾਣਕ ਨੇ ਆਪਣੀ ਹਾਜ਼ਰੀ ਲਗਵਾਈ।ਇਸ ਸੱਭਿਆਚਾਰਕ ਮੇਲੇ ਵਿੱਚ ਪੰਜਾਬੀ ਲੋਕ ਗਾਇਕ ਧਰਮਪ੍ਰੀਤ ਦੇ ਮਾਤਾ ਸ੍ਰੀਮਤੀ ਬਲਵੀਰ ਕੌਰ ਅਤੇ ਉਨਾਂ ਦੇ ਭਰਜਾਈ ਪਰਮਜੀਤ ਕੌਰ ਬਿਲਾਸਪੁਰ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਸੱਭਿਆਚਾਰਕ ਮੇਲੇ ਦੇ ਅਖੀਰ ਵਿੱਚ ਪੰਜਾਬੀ ਲੋਕ ਗਾਇਕ ਜਸਵਿੰਦਰ ਮੌਜੀਆ ਕਲੱਬ ਪ੍ਰਧਾਨ ਸੁਖਜੀਤ ਸਿੰਘ ਜਸਪਾਲ ਸਿੰਘ ਸਰਪੰਚ ,ਰਾਮ ਸਿੰਘ , ਅੰਗਰੇਜ਼ ਨੰਬਰਦਾਰ ਅਤੇ ਸਮੂਹ ਗ੍ਰਾਮ ਪੰਚਾਇਤ ਮੌਜੀਆ ਵੱਲੋਂ ਸੱਭਿਆਚਾਰਕ ਮੇਲੇ ਵਿੱਚ ਪਹੁੰਚੇ ਪੰਜਾਬੀ ਲੋਕ ਗਾਇਕਾਂ ਅਤੇ ਸਮੂਹ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ ਗਿਆ।
ਧਰਮਪ੍ਰੀਤ ਦੀ ਯਾਦ ਵਿੱਚ ਚੌਥਾ ਸੱਭਿਆਚਾਰਕ ਮੇਲਾ — ਜਸਵਿੰਦਰ ਮੌਜੀਆ।

