ਮਿੱਟੀ ਤੇ ਆਖ਼ਰ ਮਿੱਟੀ ਹੀ ਹੈ ,ਪਰ ਕਈ ਰੰਗਾਂ ਵਿੱਚ ਰੰਗ ਹੋਈ ਮਿੱਟੀ।

ਮਿੱਟੀ ਤੇ ਆਖ਼ਰ ਮਿੱਟੀ ਹੀ ਹੈ ,
ਪਰ ਕਈ ਰੰਗਾਂ ਵਿੱਚ ਰੰਗ ਹੋਈ ਮਿੱਟੀ।

ਕਾਲੇ ਗੋਰੇ ਤੇ ਊਚ ਨੀਚ ਵਾਲ਼ੇ ,
ਜ਼ਹਿਰ ਨਾਲ ਦੇਖੀ ਮੈਂ ਡੰਗ ਹੋਈ ਮਿੱਟੀ।

ਹੰਕਾਰ ਈਰਖਾ ਤੇ ਭੇਦ ਭਾਵ ਨਾਲ,
ਇਹ ਸਦੀਆਂ ਤੋਂ ਹੀ ਭੰਡ ਹੋਈ ਮਿੱਟੀ।

ਕਦੇ ਹੱਸੇ ਤੇ ਕਦੇ ਰੋਣ ਹਾਕੀ ਹੋਵੇ ,
ਕਈ ਵਾਰ ਨੰਗ ਮਲੰਗ ਹੋਈ ਮਿੱਟੀ।

ਝੂਠ ਬੋਲ ਭਰੇਂ ਖਜ਼ਾਨੇ ਮਾਇਆ ਵਾਲੇ,
ਆਕੜ ਸਾੜੇ ਨਾਲ਼ ਤੰਗ ਹੋਈ ਮਿੱਟੀ।

ਗੱਲਾਂ- ਗੱਲਾਂ ਨਾਲ ਚੰਗਾ ਬਣੇ,

ਤੇਰੇ ਸੰਗ ਕਦੇ ਮੇਰੇ ਸੰਗ ਹੋਈ ਮਿੱਟੀ,

ਜਦੋਂ ਜਦੋਂ ਵੀ ਮੈਂ ਇੱਥੇ ਸੱਚ ਬੋਲਦਾ,
‘ਬਲਜੀਤ’ ਨਾਲ ਜੰਗੋ ਜੰਗ ਹੋਈ ਮਿੱਟੀ।

ਬਲਜੀਤ ਸਰੋਆ।
ਸਲੇਮਪੁਰ ਕੁਵੈਤ।

Leave a Reply

Your email address will not be published. Required fields are marked *