ਪਰ ਕਈ ਰੰਗਾਂ ਵਿੱਚ ਰੰਗ ਹੋਈ ਮਿੱਟੀ।
ਕਾਲੇ ਗੋਰੇ ਤੇ ਊਚ ਨੀਚ ਵਾਲ਼ੇ ,
ਜ਼ਹਿਰ ਨਾਲ ਦੇਖੀ ਮੈਂ ਡੰਗ ਹੋਈ ਮਿੱਟੀ।
ਹੰਕਾਰ ਈਰਖਾ ਤੇ ਭੇਦ ਭਾਵ ਨਾਲ,
ਇਹ ਸਦੀਆਂ ਤੋਂ ਹੀ ਭੰਡ ਹੋਈ ਮਿੱਟੀ।
ਕਦੇ ਹੱਸੇ ਤੇ ਕਦੇ ਰੋਣ ਹਾਕੀ ਹੋਵੇ ,
ਕਈ ਵਾਰ ਨੰਗ ਮਲੰਗ ਹੋਈ ਮਿੱਟੀ।
ਝੂਠ ਬੋਲ ਭਰੇਂ ਖਜ਼ਾਨੇ ਮਾਇਆ ਵਾਲੇ,
ਆਕੜ ਸਾੜੇ ਨਾਲ਼ ਤੰਗ ਹੋਈ ਮਿੱਟੀ।
ਗੱਲਾਂ ਗੱਲਾਂ ਨਾਲ ਚੰਗਾ ਬਣੇ
ਤੇਰੇ ਸੰਗ ਕਦੇ ਮੇਰੇ ਸੰਗ ਹੋਈ ਮਿੱਟੀ
ਜਦੋਂ ਜਦੋਂ ਵੀ ਮੈਂ ਇੱਥੇ ਸੱਚ ਬੋਲਦਾ,
‘ਬਲਜੀਤ’ ਨਾਲ ਜੰਗੋ ਜੰਗ ਹੋਈ ਮਿੱਟੀ।
ਬਲਜੀਤ ਸਰੋਆ।
ਸਲੇਮਪੁਰ ਕੁਵੈਤ।

