ਖਟਕਲ ਕਲਾ ਨੂੰ ਜਾਂਦਿਆਂ ਨਾਰੇ ਲੱਗਣਗੇ
ਮੁੜਕੇ ਆਜਾ ਭਗਤ ਸਿੰਹਾ ਸਭ ਸੱਦਣਗੇ
ਤੇਰੀਆਂ ਪੈੜਾਂ ਉਤੇ ਪੈੜਾਂ ਧਰਦੇ ਆ
ਸਾਲ ਬਾਅਦ ਲੋਕੀ ਚੇਤੇ ਕਰਦੇ ਆ
ਪੀਲੀਆਂ ਪੱਗਾਂ ਬੰਨ ਸਿਰਾਂ ਤੇ ਸੱਜਣਗੇ
ਮੁੜਕੇ ਆਜਾ ਭਗਤ ਸਿੰਹਾ ਸਭ ਸੱਦਣਗੇ
ਬੁੱਤ ਤੇਰੇ ਤੇ ਹਾਰ ਇਹਨਾਂ ਨੇ ਪਾਉਣੇ ਆ
ਭੁੱਲ ਜਾਣਾ ਹੈ ਭਲਕੇ ਅੱਜ ਸੋਹਲੇ ਗਾਉਂਣੇ ਆ
ਲੰਗਰ ਛਕਣ ਲਈ ਇੱਕ ਦੂਜੇ ਵਿੱਚ ਵੱਜਣਗੇ
ਮੁੜਕੇ ਆਜਾ ਭਗਤ ਸਿੰਹਾ ਸਭ ਸੱਦਣਗੇ
ਭਾਗਤ ਸਿੰਘ ਕੋਈ ਨਾਮ ਨਹੀਂ ਸੋਚ ਹੈ ਯਾਰੋ
ਗੁਰਮੀਤ ਡੁਮਾਣੇ ਵਾਲ਼ੇ ਦੇ ਬੈਠਕੇ ਨਾਲ ਵਿਚਾਰੋ
ਸੱਚੀਆਂ ਗੱਲਾਂ ਸੁਣਕੇ ਮੂਹਰੇ ਭੱਜਣਗੇ
ਮੁੜਕੇ ਆਜਾ ਭਗਤ ਸਿੰਹਾ ਸਭ ਸੱਦਣਗੇ
ਗੁਰਮੀਤ ਡੁਮਾਣਾ
ਲੋਹੀਆਂ ਖਾਸ
ਜਲੰਧਰ

